|
Monday, 12 July 2010 |
|
ਜਲੰਧਰ,ਪਾਕਿਸਤਾਨ ਵਿਚ ਆਰਥਿਕ, ਧਾਰਮਿਕ ਅਤੇ ਸਮਾਜਿਕ ਤਸ਼ੱਦਦ ਦੇ ਸ਼ਿਕਾਰ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਤਕਰੀਬਨ 15 ਤੋਂ 20 ਲੱਖ ਲੋਕ ਬੇਹੱਦ ਨਿਰਾਸ਼ਾ ਵਿਚ ਜੀਅ ਰਹੇ ਹਨ ਅਤੇ ਵੰਡ ਦੇ ਸਮੇਂ ਜਿਸ ਘਰ ਬਾਰ ਦੇ ਲਾਲਚ ਵਿਚ ਉਹ ਪਾਕਿਸਤਾਨ ਵਸ ਗਏ ਸਨ ਉਸ ਨੂੰ ਛੱਡ ਕੇ ਉਹ ਭਾਰਤ ਵਾਪਸ ਆਉਣਾ ਚਾਹੁੰਦੇ ਹਨ। ਪਾਕਿਸਤਾਨ ਤੋਂ ਹਿੰਦੂਆਂ ਅਤੇ ਸਿੱਖਾਂ ਦੀ ਹਿਜਰਤ ਪਹਿਲਾਂ ਵੀ ਹੁੰਦੀ ਰਹੀ ਹੈ। ਉਥੋਂ ਵੱਡੀ ਗਿਣਤੀ ਵਿਚ ਆਏ ਇਹ ਲੋਕ ਗੁਜਰਾਤ, ਹਰਿਆਣਾ, ਜੰਮੂ ਕਸ਼ਮੀਰ, ਪੰਜਾਬ ਅਤੇ ਦਿੱਲੀ ਤੇ ਭਾਰਤ ਦੇ ਹੋਰ ਵੱਖ ਵੱਖ ਸੂਬਿਆਂ ਵਿਚ ਆਪੋ ਆਪਣੇ ਰਿਸ਼ਤੇਦਾਰਾਂ ਨਾਲ ਰਹਿ ਰਹੇ ਹਨ। ਜਲੰਧਰ ਵਿਚ ਅਜਿਹੇ ਤਕਰੀਬਨ 200 ਪਰਿਵਾਰ ਰਹਿ ਰਹੇ ਹਨ। ਉਨ੍ਹਾਂ ਨੂੰ ਇਥੇ ਰਹਿੰਦਿਆਂ 10 ਤੋਂ 15 ਸਾਲ ਹੋ ਗਏ ਹਨ। ਉਹ ਭਾਰਤ ਦੀ ਨਾਗਰਿਕਤਾ ਦਿੱਤੇ ਜਾਣ ਦੀ ਮੰਗ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਦਾ ਦੋਸ਼ ਹੈ ਕਿ ਭਾਰਤ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ। ਪਾਕਿਸਤਾਨ ਦੇ ਪਿਸ਼ਾਵਰ ਤੋਂ 1998 ਵਿਚ ਪਰਿਵਾਰ ਸਮੇਤ ਜਲੰਧਰ ਆਏ ਸੱਮਖ ਰਾਮ ਨੇ ਕਿਹਾ ਕਿ ਪਾਕਿਸਤਾਨ ਵਿਚ ਹਿੰਦੂਆਂ ਦੀ ਹਾਲਤ ਬਦਤਰ ਹੈ। ਤੁਸੀਂ ਇਸਦਾ ਅੰਦਾਜ਼ਾ ਨਹੀਂ ਲਗਾ ਸਕਦੇ। ਸਾਡੇ ਕੋਲ ਨਾ ਤਾਂ ਕੋਈ ਉਥੇ ਅਧਿਕਾਰ ਹੈ ਅਤੇ ਨਾ ਹੀ ਕੋਈ ਸਹੂਲਤ। ਉਨ੍ਹਾਂ ਕਿਹਾ ਕਿ ਉਥੇ ਰਹਿ ਰਹੇ ਲੋਕਾਂ ਨੂੰ ਧਾਰਮਿਕ ਆਜ਼ਾਦੀ ਨਹੀਂ ਹੈ। ਇਹ ਹੀ ਕਾਰਨ ਹੈ ਕਿ ਕਰਾਚੀ ਅਤੇ ਸਿਆਲਕੋਟ ਦੇ ਤਕਰੀਬਨ 15 ਤੋਂ 20 ਲੱਖ ਸਿੱਖ ਅਤੇ ਹਿੰਦੂ ਪਾਕਿਸਤਾਨ ਛੱਡ ਕੇ
|
|
Read More....
|
|
|
Monday, 12 July 2010 |
|
ਬੰਗਲੌਰ,ਧਰੁਵੀ ਉਪ ਗ੍ਰਹਿ ਲਾਂਚਿੰਗ ਸ਼ਟਲ ਪੀ.ਐਸ.ਐਲ.ਵੀ.-ਸੀ15 ਨੇ ਅੱਜ ਸਵੇਰੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਦਾਗੇ ਜਾਣ ਤੋਂ ਬਾਅਦ ਰਿਮੋਰਟ ਸੈਂਸਿੰਗ ਉਪ ਗ੍ਰਹਿ ਕਾਰਟੋਸੈੱਟ-2ਬੀ ਸਮੇਤ ਪੰਜ ਉਪ ਗ੍ਰਹਿਆਂ ਨੂੰ ਪੁਲਾੜ ਵਿਚ ਸਫ਼ਲਤਾ ਪੂਰਵਕ ਸਥਾਪਤ ਕਰ ਦਿੱਤਾ। ਚਾਰ ਪੜਾਵਾਂ ਵਾਲੇ 44.4 ਮੀਟਰ ਲੰਮੇਂ ਪੀ ਐਸ ਐਲ ਵੀ-ਸੀ15 ਨੂੰ 51 ਘੰਟੇ ਦੀ ਪੁੱਠੀ ਗਿਣਤੀ ਪੂਰੀ ਹੋਣ ਤੋਂ ਬਾਅਦ ਅੱਜ ਸਵੇਰੇ 9.22 ਵਜੇ ਦਾਗਿਆ ਗਿਆ। ਤੇਜ਼ ਆਵਾਜ਼ ਦੇ ਨਾਲ ਬੱਦਲਾਂ ਨੂੰ ਚੀਰਦਾ ਹੋਇਆ ਇਹ ਰਾਕਟ ਅਸਮਾਨਾਂ ਵੱਲ ਰਵਾਨਾ ਹੋ ਗਿਆ। ਇਸਨੂੰ ਦਾਗੇ ਜਾਣ 'ਤੇ ਕੁੱਲ 260 ਕਰੋੜ ਰੁਪਏ ਦੀ ਲਾਗਤ ਆਈ। ਪੀ ਐਸ ਐਲ ਵੀ ਨੇ ਰਿਮੋਰਟ ਸੈਂਸਿੰਗ ਉਪ ੍ਰਗ੍ਰਹਿ ਕਾਰਟੋਸੈਟ-2ਬੀ ਤੋਂ ਇਲਾਵਾ ਚਾਰ ਉਪ ਗ੍ਰਹਿਆਂ ਨੂੰ ਇਕ ਤੋਂ ਬਾਅਦ ਇਕ ਉਨ੍ਹਾਂ ਦੀ ਜਮਾਤ ਵਿਚ ਸਥਾਪਿਤ ਕੀਤਾ। ਇਨ੍ਹਾਂ ਉਪ ਗ੍ਰਹਿਆਂ ਵਿਚ ਅਲਜੀਰੀਆ ਦਾ ਅਲਸੈਟ, ਕੈਨੇਡਾ ਅਤੇ ਸਵਿਟਜ਼ਰਲੈਂਡ ਦੇ ਇਕ ਇਕ ਨੈਨੋ ਉਪ ਗ੍ਰਹਿ ਅਤੇ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਦੇ 7 ਇੰਜੀਨੀਅਰਿੰਗ ਵਿਦਿਆਰਥੀਆਂ ਵਲੋਂ ਤਿਆਰ ਕਾਫ਼ੀ ਛੋਟਾ ਉਪ ਗ੍ਰਹਿ ਸਟੁਡਸੈੱਟ ਸ਼ਾਮਲ ਹਨ। ਇਸਰੋ ਦੇ ਮੁਖੀ ਡਾ. ਕੇ. ਰਾਧਾਕ੍ਰਿਸ਼ਨਨ ਦੀ ਅਗਵਾਈ ਵਿਚ ਵਿਗਿਆਨੀਆਂ ਦੀ ਟੀਮ ਉਪ ਗ੍ਰਹਿ ਦੇ ਸਫ਼ਲਤਾਪੂਰਵਕ ਦਾਗੇ ਜਾਣ ਦੇ ਬੇਹੱਦ ਖੁਸ਼ ਨਜ਼ਰ ਆਈ। ਇਸ ਉਪਲਬਧੀ ਨੂੰ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸਤੋਂ ਪਹਿਲਾਂ 15 ਅਪ੍ਰੈਲ ਨੂੰ ਜੀ ਐਸ ਐਲ ਵੀ ਦੀ ਲਾਂਚਿੰਗ ਅਸਫ਼ਲ ਹੋ ਗਈ ਸੀ। ਇਸ ਵਿਚ
|
|
Read More....
|
|
|
Monday, 12 July 2010 |
|
ਇਲਾਹਾਬਾਦ,ਉਤਰ ਪ੍ਰਦੇਸ਼ ਸਰਕਾਰ ਦੇ ਇਕ ਮੰਤਰੀ ਨੰਦ ਗੋਪਾਲ ਨੰਦੀ ਨੂੰ ਨਿਸ਼ਾਨਾ ਬਣਾ ਕੇ ਅੱਜ ਮੁੱਠੀਗੰਜ ਦੇ ਬਾਹਰ ਇਕ ਧਮਾਕਾ ਕੀਤਾ ਗਿਆ। ਹਮਲੇ ਵਿਚ ਮੰਤਰੀ ਅਤੇ ਉਨ੍ਹਾਂ ਦਾ ਇਕ ਸੁਰੱਖਿਆ ਗਾਰਡ ਜ਼ਖ਼ਮੀ ਹੋ ਗਿਆ। ਮੰਤਰੀ ਨੂੰ ਜੀਵਨ ਜਯੋਤੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਤਰ ਪ੍ਰਦੇਸ਼ ਦੇ ਅਪਰ ਡੀ ਜੀ ਪੀ (ਕਾਨੂੰਨ ਅਤੇ ਵਿਵਸਥਾ) ਬ੍ਰਿਜ ਲਾਲ ਨੇ ਦੱਸਿਆ ਕਿ ਮੰਤਰੀ ਆਪਣੀ ਰਿਹਾਇਸ਼ ਨੇੜੇ ਸ਼ਿਵ ਮੰਦਰ ਜਾ ਰਹ ਸਨ ਕਿ ਉਦੋਂ ਹੀ ਕੋਲ ਖੜ੍ਹੇ ਇਕ ਮੋਟਰਸਾਈਕਲ ਵਿਚ ਧਮਾਕਾ ਹੋ ਗਿਆ। ਬ੍ਰਿਜ ਲਾਲ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ'ਤੇ ਦੋ ਮੋਟਰਸਾਈਕਲ ਅਤੇ ਦੋ ਮੋਪਡ ਨੁਕਸਾਨੀ ਹਾਲਤ ਵਿਚ ਮਿਲੀਆਂ। ਸ਼ੰਕਾ ਹੈ ਕਿ ਇਨ੍ਹਾਂ ਵਿਚੋਂ ਹੀ ਇਕ ਵਾਹਨ ਵਿਚ ਧਮਾਕਾਖੇਜ਼ ਸਮੱਗਰੀ ਛੁਪਾਈ ਗਈ ਸੀ। ਉਨ੍ਹਾਂ ਕਿਹਾ ਕਿ ਹਮਲੇ ਦੇ ਕਾਰਨਾਂ ਅਤੇ ਹਮਲਾਵਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਬੇ ਦੇ ਡੀ ਜੀ ਪੀ ਕਰਮਵੀਰ ਸਿੰਘ ਇਲਾਹਾਬਾਦ ਰਵਾਨਾਂ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਹਮਲੇ ਵਿਚ ਚਾਰ ਲੋਕ ਜ਼ਖ਼ਮੀ ਹੋਏ ਹਨ, ਪਰ
|
|
Read More....
|
|
|
Monday, 12 July 2010 |
'ਵਾਧੂ ਪਾਣੀ ਦੀ ਹਰਿਆਣਾ ਵੱਲ ਨਿਕਾਸੀ ਨਾ ਰੋਕੀ ਤਾਂ ਕੇਂਦਰ ਕੋਲ ਪਹੁੰਚ ਕਰਾਂਗੇ'
ਚੰਡੀਗੜ੍ਹ,ਹਰਿਆਣਾ ਦੇ ਸਿੰਚਾਈ ਮੰਤਰੀ ਕੈਪਟਨ ਅਜੇ ਸਿੰਘ ਯਾਦਵ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਮਾਨਸੂਨ ਦੌਰਾਨ ਪੰਜਾਬ ਵਲੋਂ ਵਾਧੂ ਪਾਣੀ ਨੂੰ ਹਰਿਆਣੇ ਵੱਲ ਕੱਢਣਾ ਬੰਦ ਕੀਤਾ ਜਾਵੇ, ਨਹੀਂ ਤਾਂ ਇਹ ਮਾਮਲਾ ਹਰਿਆਣਾ ਸਰਕਾਰ ਕੇਂਦਰ ਸਰਕਾਰ ਕੋਲ ਚੁੱਕੇਗੀ। ਸਿੰਚਾਈ ਮੰਤਰੀ ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕੇਂਦਰੀ ਜਲ ਸਾਧਨ ਮੰਤਰੀ ਪਵਨ ਕੁਮਾਰ ਬਾਂਸਲ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਦਖ਼ਲ ਦੇਣ ਤਾਂ ਜੋ ਇਸ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੇਂਦਰੀ ਮੰਤਰੀ ਬਾਂਸਲ ਨੂੰ ਪੱਤਰ ਲਿਖਿਆ ਜਾ ਚੁੱਕਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਇਕ ਚਿੱਠੀ ਆਪਣੇ ਪੰਜਾਬ ਦੇ ਹਮਰੁਤਬਾ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਵੀ ਲਿਖੀ ਹੈ ਅਤੇ ਇਸ ਵਿਚ ਇਸ ਮੁਸ਼ਕਿਲ ਦੀ ਘੜੀ ਵਿਚ ਲੋਕਾਂ ਦੀ ਮਦਦ ਦੀ ਮੰਗ ਕੀਤੀ ਹੈ। ਬੀ ਐਮ ਐਲ ਹਾਂਸੀ ਬੁਟਾਣਾ ਦੀ ਬਹੁ ਉਦੇਸ਼ੀ ਨਹਿਰ ਦੀ ਉਸਾਰੀ ਦਾ ਹਵਾਲਾ ਦਿੰਦਿਆਂ ਕੈਪਟਨ ਯਾਦਵ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਹ ਅਫ਼ਵਾਹ ਫੈਲਾਈ ਜਾ ਰਹੀ ਹੈ ਕਿ ਨਹਿਰ ਦੇ ਪਾਣੀ ਦਾ ਵਹਾਅ ਕੁਦਰਤੀ ਨਹੀਂ ਹੈ ਅਤੇ ਇਸਦੀ ਉਸਾਰੀ ਗੈਰ ਕਾਨੂੰਨੀ ਤੌਰ 'ਤੇ ਕੀਤੀ ਗਈ ਹੈ। ਉਨ੍ਹਾਂ ਇਹ ਸਪਸ਼ਟ ਕੀਤਾ ਕਿ ਕੇਂਦਰੀ ਜਲ ਕਮਿਸ਼ਨ ਵਲੋਂ ਇਹ ਫੈਸਲਾ ਦਿੱਤਾ ਗਿਆ ਹੈ ਕਿ
|
|
Read More....
|
|
|
Monday, 12 July 2010 |
|
ਚੰਡੀਗੜ੍ਹ,ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਹਾਲੀਆ ਹੜ੍ਹਾਂ ਦੌਰਾਨ ਰਾਜ ਦੇ 7 ਜ਼ਿਲ੍ਹਿਆਂ ਵਿੱਚ ਬਿਜਲੀ, ਸੜਕਾਂ ਅਤੇ ਹੋਰ ਬੁਨਿਆਦੀ ਢਾਂਚੇ ਸਮੇਤ ਸਰਕਾਰੀ ਸੰਪਤੀ ਨੂੰ ਪਹੁੰਚੇ ਨੁਕਸਾਨ ਦਾ ਵਿਆਪਕ ਸਰਵੇਖਣ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਇਸੇ ਦੌਰਾਨ ਅੱਜ ਸਾਗਰ ਪਾੜਾ, ਮਾਰਕੰਡਾ ਅਤੇ ਘੱਗਰ ਵਿੱਚ ਪਏ ਨਵੇਂ 26 ਪਾੜਾਂ ਕਾਰਨ ਪਟਿਆਲਾ ਜ਼ਿਲ੍ਹੇ ਦੇ ਦੇਵੀਗੜ੍ਹ ਹਲਕੇ ਦਾ ਵੱਡਾ ਇਲਾਕਾ ਪਾਣੀ ਦੀ ਮਾਰ ਹੇਠ ਆ ਗਿਆ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਰਾਜ ਦੇ ਸਿੰਚਾਈ ਵਿਭਾਗ ਵਲੋਂ ਦਿਨ ਰਾਤ ਕੀਤੇ ਜਾ ਰਹੇ ਕੰਮ ਸਦਕਾ ਘੱਗਰ ਦੇ 33 ਪਾੜਾਂ ਵਿਚੋਂ 14 ਨੂੰ ਪੂਰੀ ਤਰ੍ਹਾਂ ਪੂਰ ਦਿੱਤਾ ਗਿਆ ਹੈ ਜਦ ਕਿ 16 ਹੋਰ ਪਾੜ ਅਗਲੇ 24 ਘੰਟਿਆਂ ਦੌਰਾਨ ਪੂਰ ਦਿੱਤੇ ਜਾਣਗੇ। ਅੱਜ ਇੱਥੇ ਰਾਜ ਦੇ ਮੁੱਖ ਸਕੱਤਰ ਸ਼੍ਰੀ ਐਸ.ਸੀ. ਅਗਰਵਾਲ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ਼੍ਰੀ ਡੀ.ਐਸ. ਗੁਰੂ ਨਾਲ ਹੜ੍ਹਾਂ ਦੀ ਤਾਜ਼ਾ ਸਥਿਤੀ ਦੀ ਸਮੀਖਿਆ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਹ ਹੜ੍ਹ ਪੰਜਾਬ ਸਰਕਾਰ ਲਈ ਚੁਣੌਤੀ ਹਨ ਅਤੇ ਸਾਨੂੰ ਨੁਕਸਾਨੇ ਗਏ ਬੁਨਿਆਦੀ ਢਾਂਚੇ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਬਹਾਲ ਕਰਨ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਸਰਕਾਰ ਦਾ ਪੂਰਾ ਧਿਆਨ ਹੜ੍ਹ ਤੋਂ ਪ੍ਰਭਾਵਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨਾ ਹੈ ਅਤੇ ਜਿਉਂ ਹੀ ਪਾਣੀ ਘਟ ਜਾਂਦਾ ਹੈ ਸਰਕਾਰੀ ਤੰਤਰ ਬੁਨਿਆਦੀ ਢਾਂਚੇ ਦੀ ਬਹਾਲੀ ਦੇ ਆਪਣੇ ਮਿਸ਼ਨ ਲਈ ਦਿਨ ਰਾਤ ਇੱਕ ਕਰ ਦੇਵੇਗਾ। ਮੀਟਿੰਗ ਵਿੱਚ ਦੱਸਿਆ ਗਿਆ ਕਿ
|
|
Read More....
|
|
|
Monday, 12 July 2010 |
|
ਵਾਸ਼ਿੰਗਟਨ,ਉਚ ਅਮਰੀਕੀ ਜਾਂਚ ਏਜੰਸੀ ਐਫ ਬੀ ਆਈ ਦਾ ਕਹਿਣਾ ਹੈ ਕਿ ਮੁੰਬਈ 'ਤੇ ਅਤਿਵਾਦੀ ਹਮਲਾ ਬੇਹੱਦ ਸਧਾਰਨ ਅਤੇ ਘੱਟ ਖਰਚ ਵਾਲਾ, ਪਰ ਵੱਡੇ ਤਾਲਮੇਲ ਵਾਲਾ ਸੀ ਅਤੇ ਸ਼ੁਰੂਆਤੀ ਹਮਲੇ ਦੇ ਖ਼ਿਲਾਫ਼ ਮੁੰਬਈ ਪੁਲਿਸ ਦੀ ਸੁਰੱਖਿਆ ਵਿਚ ਸਭ ਤੋਂ ਗੰਭੀਰ ਘਾਟ ਇਹ ਸੀ ਕਿ ਉਸਦੇ ਅਧਿਕਾਰੀ ਹÎਥਿਆਰ ਤੱਕ ਨਾਲ ਲੈ ਕੇ ਨਹੀਂ ਚੱਲਦੇ। ਐਫ ਬੀ ਆਈ ਨੇ ਇਹ ਵੀ ਕਿਹਾ ਕਿ ਭਾਰਤੀ ਬਲਾਂ ਕੋਲ ਹਮਲਾਵਰਾਂ ਅਤੇ ਪਾਕਿਸਤਾਨ ਵਿਚ ਬੈਠੇ ਉਨ੍ਹਾਂ ਦੇ ਆਕਾਵਾਂ ਵਿਚਾਲੇ ਗੱਲਬਾਤ ਸੁਣਨ ਲਈ ਆਧੁਨਿਕ ਉਪਕਰਨ ਅਤੇ ਪ੍ਰਣਾਲੀਆਂ ਵੀ ਨਹੀਂ ਹਨ। ਅਮਰੀਕੀ ਏਜੰਸੀ ਨੇ ਕਿਹਾ ਕਿ ਮੁੰਬਈ ਪੁਲਿਸ ਕੋਲ ਹਥਿਆਰਾਂ ਦੀ ਘਾਟ ਦੇ ਚਲਦਿਆਂ ਪੰਜ ਸਿਤਾਰਾ ਹੋਟਲਾਂ, ਰੇਲਵੇ ਸਟੇਸ਼ਨ ਅਤੇ ਇਕ ਯਹੂਦੀ ਕੇਂਦਰ 'ਤੇ ਕਈ ਲੋਕਾਂ ਦੀਆਂ ਜਾਨਾਂ ਗਈਆਂ ਅਤੇ ਜਦੋਂ ਆਧੁਨਿਕ ਹਥਿਆਰਾਂ ਨਾਲ ਲੈਸ ਵਿਸ਼ੇਸ਼ ਫੋਰਸ ਉਥੇ ਪਹੁੰਚੀ ਉਦੋਂ ਹੀ ਇਕ ਅਤਿਵਾਦੀ ਨੂੰ ਛੱਡ ਕੇ ਬਾਕੀਆਂ ਦਾ ਸਫ਼ਾਇਆ ਕੀਤਾ ਜਾ ਸਕਿਆ। ਐਫ ਬੀ ਆਈ ਦੇ ਸਾਰਜੈਂਟ ਐਲਨ ਮਾਰਟਸ ਨੇ ਕਿਹਾ ਕਿ ਮੁੰਬਈ 'ਤੇ ਸ਼ੁਰੂਆਤੀ ਹਮਲੇ ਦੌਰਾਨ ਇਨ੍ਹਾਂ ਵਿਚੋਂ ਅੱਧੇ ਲੋਕ ਹਥਿਆਰਬੰਦ ਨਹੀਂ ਸਨ। ਮਾਰਟਸ ਨੇ ਕਿਹਾ ਕਿ ਇਹ ਅਧੂਰੀ ਜੰਗ ਸੀ। ਅਮਰੀਕੀ
|
|
Read More....
|
|
|
Wednesday, 16 June 2010 |
|
ਭੋਪਾਲ:- ਭੋਪਾਲ ਗੈਸ ਕਾਂਡ ਵਿਚ ਹੁਣ ਅਰਜੁਨ ਸਿੰਘ ਦੀਆਂ ਮੁਸੀਬਤਾਂ ਕੌੜੀ ਵੇਲ ਵਾਂਗ ਵਧਣ ਲੱਗੀਆਂ ਹਨ। ਭੋਪਾਲ ਦੀ ਸਥਾਨਕ ਅਦਾਲਤ 'ਚ ਅਰਜੁਨ ਸਿੰਘ ਖਿਲਾਫ਼ ਪਟੀਸ਼ਨ ਦਾਖ਼ਲ ਹੋ ਗਈ ਹੈ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਰਜੁਨ ਸਿੰਘ 'ਤੇ 1984 'ਚ ਵਾਪਰੇ ਭੋਪਾਲ ਗੈਸ ਕਾਂਡ ਤੋਂ ਬਾਅਦ ਯੂਨੀਅਨ ਕਾਰਬਾਈਂਡ ਦੇ ਮੁਖੀ ਵਾਰੇਨ ਐਂਡਰਸਨ ਨੂੰ ਬਚਾਉਣ ਦਾ ਦੋਸ਼ ਲੱਗਾ ਹੈ। ਅਰਜੁਨ ਸਿੰਘ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕਰਨ ਦੀ ਅਪੀਲ ਕੀਤੀ ਗਈ ਹੈ। ਜਦਕਿ ਭੋਪਾਲ ਦੇ ਕੁਲੈਕਟਰ ਰਹੇ ਮੋਤੀ ਸਿੰਘ ਅਤੇ ਐਸ.ਪੀ. ਸਵਰਾਜ ਪੁਰੀ ਖਿਲਾਫ਼ ਵੀ ਸ਼ਿਕਾਇਤ
|
|
Read More....
|
|
|
Wednesday, 16 June 2010 |
|
ਨਵੀਂ ਦਿੱਲੀ:- ਨਵੀਂ ਦਿੱਲੀ ਦੇ ਹਵਾਈ ਅੱਡੇ 'ਤੇ ਅੱਜ ਇਕ ਵੱਡਾ ਜਹਾਜ਼ ਹਾਦਸਾ ਹੋਣੋਂ ਵਾਲ-ਵਾਲ ਟਲ ਗਿਆ। ਇਥੇ ਇੰਡੀਅਨ ਏਅਰ ਲਾਈਨਜ਼ ਦੇ ਜਹਾਜ਼ ਦੇ ਦੋ ਟਾਇਰ ਲੈਂਡਿੰਗ ਵੇਲੇ ਫ਼ੱਟ ਗਏ, ਪਰ ਪਾਇਲਟ ਦੀ ਸਾਵਧਾਨੀ ਨੇ ਜਹਾਜ਼ ਨੂੰ ਕੰਟਰੋਲ 'ਚ ਰੱਖਿਆ, ਜਿਸ ਕਾਰਨ ਸੈਂਕੜੇ ਜਾਨਾਂ ਬਚ ਗਈਆਂ। ਇੰਡੀਅਨ ਏਅਰ ਲਾਈਨਜ਼ ਦਾ ਜਹਾਜ਼ ਆਈ.ਸੀ. 133 ਮੁੰਬਈ ਤੋਂ ਭੋਪਾਲ ਹੁੰਦੇ ਹੋਏ ਦਿੱਲੀ ਆ ਰਿਹਾ ਸੀ। ਪਰ ਲੈਂਡਿੰਗ ਵੇਲੇ ਜਹਾਜ਼ ਦਾ ਟਾਇਰ ਫ਼ਟ ਗਿਆ, ਜਿਸ ਕਾਰਨ ਜਹਾਜ਼ ਰਨਵੇਅ ਦੀ ਥਾਂ ਪਾਰਕਿੰਗ ਵੱਲ ਜਾਣ ਲੱਗਾ ਸੀ, ਪਰ ਪਾਇਲਟ ਨੇ ਜਹਾਜ਼ 'ਤੇ ਆਪਣਾ ਕੰਟਰੋਲ ਬਣਾਈ ਰੱਖਿਆ। ਇੰਞ ਜਹਾਜ਼ 'ਚ ਸਵਾਰ 102 ਜਾਨਾਂ ਬਚ ਗਈਆਂ। ਬੇਸ਼ੱਕ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਪਰ
|
|
Read More....
|
|
|
Wednesday, 16 June 2010 |
ਲੁਧਿਆਣਾ:- ਅੱਜ ਲੁਧਿਆਣਾ 'ਚ ਭਾਰਤੀ ਫ਼ੌਜ ਦਾ ਮਿੱਗ-21 ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਪਰ ਪਾਇਲਟ ਨੂੰ ਜਿਵੇਂ ਹੀ ਹਾਦਸੇ ਦਾ ਸੰਕੇਤ ਮਿਲਿਆ, ਉਸਨੇ ਹਵਾ 'ਚ ਹੀ ਜਹਾਜ਼ 'ਚੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਹ ਬਚ ਗਿਆ।
ਹਵਾਈ ਫ਼ੌਜ ਦੇ ਮਿਗ-21 ਜਹਾਜ਼ ਨੇ ਪਠਾਨਕੋਟ ਤੋਂ ਉਡਾਣ ਭਰੀ ਸੀ। ਪਰ ਕੁਝ ਤਕਨੀਕੀ ਖ਼ਰਾਬੀ ਆ ਜਾਣ 'ਤੇ ਜਹਾਜ਼ ਲੁਧਿਆਣਾ ਦੇ ਹਲਵਾਰਾ ਹਵਾਈ ਸਟੇਸ਼ਨ ਨੇੜੇ ਹਾਦਸਾਗ੍ਰਸਤ ਹੋ ਗਿਆ। ਪਾਇਲਟ ਨੇ ਜਹਾਜ਼ 'ਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਅ ਲਈ। ਮਿਗ-21 ਜਹਾਜ਼ ਪੂਰੀ ਤਰ੍ਹਾਂ ਮਲਬਾ ਬਣ ਗਿਆ। ਜ਼ਿਕਰਯੋਗ ਹੈ ਕਿ
|
|
Read More....
|
|
|
Wednesday, 16 June 2010 |
|
ਮਾਸਕੋ:- ਦੱਖਣੀ ਕਿਰਗਿਜ਼ਸਤਾਨ ਦੇ ਜਾਤੀ ਦੰਗਿਆਂ 'ਚ ਫ਼ਸੇ 116 ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਹੋਰ ਵਿਦੇਸ਼ੀਆਂ ਦੇ ਨਾਲ ਉਥੋਂ ਦੀ ਰਾਜਧਾਨੀ ਵਿਸ਼ਕੇਕ ਪਹੁੰਚਾ ਦਿੱਤਾ ਗਿਆ ਹੈ। ਪਿਛਲੇ ਹਫ਼ਤੇ ਤੋਂ ਜਾਰੀ ਇਨ੍ਹਾਂ ਜਾਤੀ ਦੰਗਿਆਂ 'ਚ 150 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਇਨ੍ਹਾਂ ਵਿਚੋਂ ਜ਼ਿਆਦਾਤਰ ਕੁਗਵੇਕ ਭਾਈਚਾਰੇ ਨਾਲ ਸਬੰਧਤ ਸਨ। ਜ਼ਖ਼ਮੀਆਂ ਦੀ ਗਿਣਤੀ 2000 ਤੋਂ ਜ਼ਿਆਦਾ ਦੱਸੀ ਜਾਂਦੀ ਹੈ। 116 ਦੇ ਕਰੀਬ ਭਾਰਤੀ ਵਿਦਿਆਰਥੀ ਓਸ਼ ਸ਼ਹਿਰ ਵਿਚ ਫ਼ਸੇ ਸਨ। ਇਸੇ ਥਾਂ 'ਤੇ ਫ਼ਸੇ ਪਾਕਿਸਤਾਨੀ ਵਿਦਿਆਰਥੀਆਂ ਨੂੰ ਵੀ ਰਾਵਲਪਿੰਡੀ ਲਈ ਰਵਾਨਾ ਕਰ ਦਿੱਤਾ ਗਿਆ ਹੈ।
|
|
|
<< Start < Prev 1 2 3 4 5 6 7 8 9 10 Next > End >>
|
| Results 1 - 10 of 991 |