|
ਮੁਕਤਸਰ ਦਾ ਨਾਂ ਹੁਣ ਸ੍ਰੀ ਮੁਕਤਸਰ ਸਾਹਿਬ |
|
|
|
Tuesday, 02 February 2010 |
|
ਚੰਡੀਗੜ੍ਹ:-ਕੇਂਦਰੀ ਗ੍ਰਹਿ ਮੰਤਰਾਲੇ ਨੇ ਇਤਿਹਾਸਕ ਸ਼ਹਿਰ ਮੁਕਤਸਰ ਦਾ ਨਾਂ ਬਦਲ ਕੇ 'ਸ੍ਰੀ ਮੁਕਤਸਰ ਸਾਹਿਬ' ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਗ੍ਰਹਿ ਰਾਜ ਮੰਤਰੀ ਅਜੈ ਮਾਕਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਮਹਿੰਦਰ ਸਿੰਘ ਕੇ ਪੀ ਨੂੂੰ ਲਿਖੇ ਇਕ ਪੱਤਰ ਵਿਚ ਦੱਸਿਆ ਕਿ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਮੁਕਤਸਰ ਦਾ ਨਾਂ ਬਦਲਣ ਦਾ ਫੈਸਲਾ ਲਿਆ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਦੇ ਕਾਂਗਰਸੀ ਨੇਤਾਵਾਂ ਦਾ ਇਕ ਵਫਦ ਇਸ ਮਹੀਨੇ ਦੇ ਸ਼ੁਰੂ ਵਿਚ ਸ੍ਰੀ ਮਾਕਨ ਨੂੰ ਮਿਲਿਆ ਸੀ ਅਤੇ ਮੰਗ ਕੀਤੀ ਸੀ ਕਿ ਮੁਕਤਸਰ ਦਾ ਨਾਂ ਬਦਲਿਆ ਜਾਵੇ। ਗ੍ਰਹਿ ਮੰਤਰਾਲੇ ਦੀ ਰਜ਼ਾਮੰਦੀ ਤੋਂ ਬਾਅਦ 'ਸ੍ਰੀ ਮੁਕਤਸਰ ਸਾਹਿਬ' ਨਾਂ ਦੀ ਤਾਈਦ ਪੰਜਾਬ ਸਰਕਾਰ ਵਲੋਂ ਕੀਤੀ ਜਾਵੇਗੀ ਅਤੇ ਫਿਰ ਇਹ ਨਾਂ ਸਰਕਾਰੀ ਰਿਕਾਰਡ ਵਿਚ ਸ਼ੁਮਾਰ ਹੋ ਜਾਵੇਗਾ।
|