|
ਸੈਫ਼, ਸ਼ਾਹਰੁਖ਼ ਤੇ ਆਮਿਰ ਖਾਨ ਨੂੰ ਸ਼ਿਵ ਸੈਨਾ ਨੇ ਦੱਸਿਆ 'ਥ੍ਰੀ ਈਡੀਅਟਸ' |
|
|
|
Tuesday, 02 February 2010 |
|
ਮੁੰਬਈ:-ਸ਼ਾਹਰੁਖ਼ ਖਾਨ ਤੇ ਆਮਿਰ ਖਾਨ ਨੂੰ 'ਦੋ ਈਡੀਅਟਸ' ਦੱਸਣ ਵਾਲੀ ਸ਼ਿਵ ਸੈਨਾ ਨੇ ਹੁਣ ਸੈਫ਼ ਅਲੀ ਖਾਨ 'ਤੇ ਨਿਸ਼ਾਨਾ ਸਾਧਿਆ ਹੈ। ਸ਼ਿਵ ਸੈਨਾ ਨੇ ਪੁੱਛਿਆ ਕਿ ਸੈਫ ਨੂੰ ਕਿਸ ਗੱਲ ਲਈ ਪਦਮ ਸ੍ਰੀ ਦਿੱਤਾ ਗਿਆ? ਸ਼ਿਵ ਸੈਨਾ ਮੁਖੀ ਬਾਲ ਠਾਕਰੇ ਨੇ ਸੈਫ਼ ਅਲੀ ਖਾਨ ਨੂੰ 'ਟਪੌਰੀ' ਦੱਸਦਿਆਂ ਕਿਹਾ ਕਿ ਸੈਫ਼ ਪਦਮ ਸ੍ਰੀ ਐਵਾਰਡ ਦੇ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਕੀ ਸੈਫ਼ ਨੂੰ ਪਦਮ ਸ੍ਰੀ ਇਸ ਲਈ ਦਿੱਤਾ ਗਿਆ ਕਿ ਉਸ ਨੇ ਰਾਜਸਥਾਨ ਵਿਚ ਹਿਰਨ ਦਾ ਸ਼ਿਕਾਰ ਕੀਤਾ ਸੀ, ਜਾਂ ਫ਼ਿਰ ਕਰੀਨਾ ਨਾਲ ਇਸ ਨੂੰ ਇਸ਼ਕ ਕਰਨ ਦਾ ਪਦਮ ਸ੍ਰੀ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਸ਼ਾਹਰੁਖ਼ ਖਾਨ ਤੇ ਆਮਿਰ ਖਾਨ ਵਲੋਂ ਆਈ.ਪੀ.ਐਲ. ਵਿਚ ਪਾਕਿਸਤਾਨੀ ਖਿਡਾਰੀਆਂ ਨੂੰ ਲੈਣ ਦੀ ਵਕਾਲਤ ਕਰਨ 'ਤੇ ਸ਼ਿਵ ਸੈਨਾ ਨੇ ਉਨ੍ਹਾਂ ਨੂੰ 'ਦੋ ਈਡੀਅਟਸ' ਕਰਾਰ ਦਿੱਤਾ ਸੀ। ਇਥੋਂ ਤੱਕ ਕਿ ਸ਼ਾਹਰੁਖ਼ ਦੇ ਘਰ ਅੱਗੇ ਪ੍ਰਦਰਸ਼ਨ ਕਰਕੇ ਉਸ ਦੇ ਪੋਸਟਰ ਫ਼ੂਕੇ ਅਤੇ ਮੁੰਬਈ ਦੇ ਸਾਰੇ ਸਿਨੇਮਾ ਘਰਾਂ ਨੂੰ ਤਾੜਨਾ ਕੀਤੀ ਕਿ ਜੇ ਕਿਸੇ ਨੇ ਸ਼ਾਹਰੁਖ਼ ਦੀ ਫ਼ਿਲਮ 'ਮਾਈ ਨੇਮ ਇਜ਼ ਖਾਨ' ਲਗਾਈ ਤਾਂ
ਉਹ ਨਤੀਜੇ ਭੁਗਤਣ ਲਈ ਤਿਆਰ ਰਹੇ। ਸ਼ਿਵ ਸੈਨਾ ਨੇ ਤਾਂ ਇਨ੍ਹਾਂ ਦੋਵਾਂ ਕਲਾਕਾਰਾਂ ਨੂੰ ਪਾਕਿਸਤਾਨ ਵਿਚ ਜਾ ਕੇ ਰਹਿਣ ਦੀ ਨਸੀਹਤ ਵੀ ਦਿੱਤੀ ਸੀ। ਇਥੇ ਹੀ ਬੱਸ ਨਹੀਂ ਮਰਾਠੀ ਮੁੱਦੇ 'ਤੇ 'ਮੁੰਬਈ ਸਭ ਦੀ ਹੈ' ਸੰਘ ਵਲੋਂ ਇਹ ਕਹਿਣ 'ਤੇ ਸ਼ਿਵ ਸੈਨਾ ਨੇ ਸੰਘ ਖਿਲਾਫ਼ ਵੀ ਮੋਰਚਾ ਖੋਲ੍ਹ ਦਿੱਤਾ ਹੈ।
|