|
ਸੱਜਣ ਕੁਮਾਰ ਖਿਲਾਫ਼ ਸੰਮਨ ਜਾਰੀ |
|
|
|
Tuesday, 02 February 2010 |
|
ਨਵੀਂ ਦਿੱਲੀ:-ਸੱਜਣ ਕੁਮਾਰ ਖਿਲਾਫ਼ ਅੱਜ ਸੰਮਨ ਜਾਰੀ ਹੋ ਗਏ। ਦਿੱਲੀ ਦੀ ਇਕ ਅਦਾਲਤ ਨੇ 1984 ਵਿਚ ਹੋਏ ਸਿੱਖ ਵਿਰੋਧੀ ਕਤਲੇਆਮ ਦੇ ਮਾਮਲੇ ਵਿਚ ਦੋ ਦੋਸ਼ ਪੱਤਰਾਂ ਦੇ ਆਧਾਰ 'ਤੇ ਸਾਬਕਾ ਕਾਂਗਰਸੀ ਐਮ.ਪੀ. ਸੱਜਣ ਕੁਮਾਰ ਤੇ ਹੋਰਨਾਂ ਖਿਲਾਫ਼ ਸੰਮਨ ਜਾਰੀ ਕੀਤੇ। ਜਾਰੀ ਕੀਤੇ ਸੰਮਨ ਵਿਚ ਅਦਾਲਤ ਨੇ 62 ਸਾਲਾ ਕਾਂਗਰਸੀ ਆਗੂ ਸੱਜਣ ਕੁਮਾਰ ਤੇ ਹੋਰਨਾਂ ਨੂੰ ਵੀ 17 ਫ਼ਰਵਰੀ ਨੂੰ ਅਦਾਲਤ ਵਿਚ ਹਾਜ਼ਰ ਰਹਿਣ ਦੇ ਹੁਕਮ ਦਿੱਤੇ ਹਨ। ਮੈਜਿਸਟ੍ਰੇਟ ਨੇ ਕਿਹਾ ਕਿ ਦੋਸ਼ ਪੱਤਰਾਂ ਤੇ ਗਵਾਹਾਂ ਦੇ ਬਿਆਨਾਂ ਨੂੰ ਗਹੁ ਨਾਲ ਜਾਂਚਣ 'ਤੇ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਿਨ੍ਹਾਂ 'ਤੇ ਦੋਸ਼ ਲੱਗੇ ਹਨ, ਉਨ੍ਹਾਂ ਕਤਲ, ਦੰਗੇ ਤੇ ਹੋਰ ਅਪਰਾਧਾਂ ਵਿਚ ਆਪਣੀ ਭੂਮਿਕਾ ਨਿਭਾਈ ਹੈ।
|