Style 15 Style 14 Style 13 Style 12 Style 11 Style 10 Style 9 Style 8 Style 7 Style 6 Style 5 Style 4 Style 3 Style 2 Style 1
               No account yet?
 

Latest Pictures






Latest Videos

Harnam singh mehramediaMehraMediaGurbani Kirtan by Bhai Charanjit Singh(Patiala Wale)Aaj Tak News Mistake.!!Bharbart Fari in Dukhniwaran Colony (Kemp Colony) Patiala

Business Directory

Make Donation

Enter Amount:

Advertisement

AdvertisementAdvertisementAdvertisement
Home
ਹਰਿਆਣਾ ਸਰਕਾਰ ਵੱਲੋਂ ਪੰਜਾਬ ਨੂੰ ਚੇਤਾਵਨੀ Print E-mail
Monday, 12 July 2010
'ਵਾਧੂ ਪਾਣੀ ਦੀ ਹਰਿਆਣਾ ਵੱਲ ਨਿਕਾਸੀ ਨਾ ਰੋਕੀ ਤਾਂ ਕੇਂਦਰ ਕੋਲ ਪਹੁੰਚ ਕਰਾਂਗੇ'
ਚੰਡੀਗੜ੍ਹ,ਹਰਿਆਣਾ ਦੇ ਸਿੰਚਾਈ ਮੰਤਰੀ ਕੈਪਟਨ ਅਜੇ ਸਿੰਘ ਯਾਦਵ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਮਾਨਸੂਨ ਦੌਰਾਨ ਪੰਜਾਬ ਵਲੋਂ ਵਾਧੂ ਪਾਣੀ ਨੂੰ ਹਰਿਆਣੇ ਵੱਲ ਕੱਢਣਾ ਬੰਦ ਕੀਤਾ ਜਾਵੇ, ਨਹੀਂ ਤਾਂ ਇਹ ਮਾਮਲਾ ਹਰਿਆਣਾ ਸਰਕਾਰ ਕੇਂਦਰ ਸਰਕਾਰ ਕੋਲ ਚੁੱਕੇਗੀ। ਸਿੰਚਾਈ ਮੰਤਰੀ ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕੇਂਦਰੀ ਜਲ ਸਾਧਨ ਮੰਤਰੀ ਪਵਨ ਕੁਮਾਰ ਬਾਂਸਲ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਦਖ਼ਲ ਦੇਣ ਤਾਂ ਜੋ ਇਸ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੇਂਦਰੀ ਮੰਤਰੀ ਬਾਂਸਲ ਨੂੰ ਪੱਤਰ ਲਿਖਿਆ ਜਾ ਚੁੱਕਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਇਕ ਚਿੱਠੀ ਆਪਣੇ ਪੰਜਾਬ ਦੇ ਹਮਰੁਤਬਾ ਸਿੰਚਾਈ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਵੀ ਲਿਖੀ ਹੈ ਅਤੇ ਇਸ ਵਿਚ ਇਸ ਮੁਸ਼ਕਿਲ ਦੀ ਘੜੀ ਵਿਚ ਲੋਕਾਂ ਦੀ ਮਦਦ ਦੀ ਮੰਗ ਕੀਤੀ ਹੈ। ਬੀ ਐਮ ਐਲ ਹਾਂਸੀ ਬੁਟਾਣਾ ਦੀ ਬਹੁ ਉਦੇਸ਼ੀ ਨਹਿਰ ਦੀ ਉਸਾਰੀ ਦਾ ਹਵਾਲਾ ਦਿੰਦਿਆਂ ਕੈਪਟਨ ਯਾਦਵ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਹ ਅਫ਼ਵਾਹ ਫੈਲਾਈ ਜਾ ਰਹੀ ਹੈ ਕਿ ਨਹਿਰ ਦੇ ਪਾਣੀ ਦਾ ਵਹਾਅ ਕੁਦਰਤੀ ਨਹੀਂ ਹੈ ਅਤੇ ਇਸਦੀ ਉਸਾਰੀ ਗੈਰ ਕਾਨੂੰਨੀ ਤੌਰ 'ਤੇ ਕੀਤੀ ਗਈ ਹੈ। ਉਨ੍ਹਾਂ ਇਹ ਸਪਸ਼ਟ ਕੀਤਾ ਕਿ ਕੇਂਦਰੀ ਜਲ ਕਮਿਸ਼ਨ ਵਲੋਂ ਇਹ ਫੈਸਲਾ ਦਿੱਤਾ ਗਿਆ ਹੈ ਕਿ ਹਾਂਸੀ ਬੁਟਾਣਾ ਨਹਿਰ ਵਿਚ ਕੋਈ ਵੀ ਅੰਤਰਰਾਜੀ ਮਸਲਾ ਨਹੀਂ ਹੈ। ਇਸ ਤੋਂ ਇਲਾਵਾ ਨਹਿਰ ਇਹ ਨੀਵੇਂ ਪਾਸੇ ਹੈ ਜਦੋਂ ਕਿ ਪਾਣੀ ਉਚੇ ਖੇਤਰਾਂ ਵਲੋਂ ਆ ਰਿਹਾ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਮਾਨਯੋਗ ਸੁਪਰੀਮ ਕੋਰਟ ਨੇ ਵੀ ਇਸ ਉਸਾਰੀ ਸਬੰਧੀ ਕਿਸੇ ਕਿਸਮ ਦੀ ਸਟੇਅ ਨਹੀਂ ਦਿੱਤੀ ਹੈ। ਅੰਬਾਲਾ, ਕੁਰੂਕਸ਼ੇਤਰ ਅਤੇ ਕੈਥਲ ਜ਼ਿਲ੍ਹਿਆਂ ਵਿਚ ਹਾਲ ਹੀ ਵਿਚ ਆਏ ਹੜ੍ਹਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅੰਬਾਲਾ ਵਿਚ 300 ਮਿਲੀਮੀਟਰ ਅਤੇ ਕੁਰੂਕਸ਼ੇਤਰ ਵਿਚ 200 ਮਿਲੀਮੀਟਰ ਵਰਖਾ ਦਰਜ ਕੀਤੀ ਗਈ, ਇਸ ਤੋਂ ਇਲਾਵਾ ਘੱਗਰ ਦਰਿਆ ਵਿਚ ਵੀ ਇਸਦੀ ਸਮਰੱਥਾ ਤੋਂ ਵੱਧ ਪਾਣੀ ਦਾ ਵਹਾਅ ਹੋ ਰਿਹਾ ਹੈ। ਉਨ੍ਹਾਂ ਇਹ ਸੁਝਾਅ ਦਿੱਤਾ ਕਿ ਪੰਜਾਬ ਨੂੰ ਮੌਜੂਦਾ ਇਕ ਲੱਖ ਕਿਊਸਿਕ ਪਾਣੀ ਦੀ ਥਾਂ 'ਤੇ 2 ਲੱਖ ਕਿਊਸਿਕ ਪਾਣੀ ਦੀ ਨਿਕਾਸੀ ਸਮਰੱਥਾ ਵਾਲੀਆਂ ਨਹਿਰਾਂ ਦੀ ਉਸਾਰੀ ਕਰਨੀ ਚਾਹੀਦੀ ਹੈ। ਕੈਪਟਨ ਯਾਦਵ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਹਰਿਆਣਾ ਸਰਕਾਰ ਨਾਲ ਸਹਿਯੋਗ ਕਰਨਾ ਚਾਹੀਦਾ ਹੈ।  
 
 

Picture's Of Pataila

  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila
  • Picture's Of Pataila

Advertisement

Advertisement
Advertisement
Advertisement
Advertisement

Listen Mp3 Kirtan

Polls

How would you rate THE PATIALA WEB SITE ?
 

Statistics

Members: 32
News: 1706
Web Links: 9
Visitors: 271142

Who's Online

RSS

Bookmark Us



Visitors Counter

mod_vvisit_counterToday1
mod_vvisit_counterYesterday59
mod_vvisit_counterThis week505
mod_vvisit_counterThis month260
 Copyright 2006-09 by ThePatiala.com. Programming and Design :: Mehra Media  All rights reserved.