|
ਕਾਰਟੋਸੈੱਟ-2ਬੀ ਸਮੇਤ ਸਾਰੇ ਉਪਗ੍ਰਹਿ ਪੁਲਾੜ 'ਚ ਸਥਾਪਿਤ |
|
|
|
Monday, 12 July 2010 |
ਬੰਗਲੌਰ,ਧਰੁਵੀ ਉਪ ਗ੍ਰਹਿ ਲਾਂਚਿੰਗ ਸ਼ਟਲ ਪੀ.ਐਸ.ਐਲ.ਵੀ.-ਸੀ15 ਨੇ ਅੱਜ ਸਵੇਰੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਦਾਗੇ ਜਾਣ ਤੋਂ ਬਾਅਦ ਰਿਮੋਰਟ ਸੈਂਸਿੰਗ ਉਪ ਗ੍ਰਹਿ ਕਾਰਟੋਸੈੱਟ-2ਬੀ ਸਮੇਤ ਪੰਜ ਉਪ ਗ੍ਰਹਿਆਂ ਨੂੰ ਪੁਲਾੜ ਵਿਚ ਸਫ਼ਲਤਾ ਪੂਰਵਕ ਸਥਾਪਤ ਕਰ ਦਿੱਤਾ। ਚਾਰ ਪੜਾਵਾਂ ਵਾਲੇ 44.4 ਮੀਟਰ ਲੰਮੇਂ ਪੀ ਐਸ ਐਲ ਵੀ-ਸੀ15 ਨੂੰ 51 ਘੰਟੇ ਦੀ ਪੁੱਠੀ ਗਿਣਤੀ ਪੂਰੀ ਹੋਣ ਤੋਂ ਬਾਅਦ ਅੱਜ ਸਵੇਰੇ 9.22 ਵਜੇ ਦਾਗਿਆ ਗਿਆ। ਤੇਜ਼ ਆਵਾਜ਼ ਦੇ ਨਾਲ ਬੱਦਲਾਂ ਨੂੰ ਚੀਰਦਾ ਹੋਇਆ ਇਹ ਰਾਕਟ ਅਸਮਾਨਾਂ ਵੱਲ ਰਵਾਨਾ ਹੋ ਗਿਆ। ਇਸਨੂੰ ਦਾਗੇ ਜਾਣ 'ਤੇ ਕੁੱਲ 260 ਕਰੋੜ ਰੁਪਏ ਦੀ ਲਾਗਤ ਆਈ। ਪੀ ਐਸ ਐਲ ਵੀ ਨੇ ਰਿਮੋਰਟ ਸੈਂਸਿੰਗ ਉਪ ੍ਰਗ੍ਰਹਿ ਕਾਰਟੋਸੈਟ-2ਬੀ ਤੋਂ ਇਲਾਵਾ ਚਾਰ ਉਪ ਗ੍ਰਹਿਆਂ ਨੂੰ ਇਕ ਤੋਂ ਬਾਅਦ ਇਕ ਉਨ੍ਹਾਂ ਦੀ ਜਮਾਤ ਵਿਚ ਸਥਾਪਿਤ ਕੀਤਾ। ਇਨ੍ਹਾਂ ਉਪ ਗ੍ਰਹਿਆਂ ਵਿਚ ਅਲਜੀਰੀਆ ਦਾ ਅਲਸੈਟ, ਕੈਨੇਡਾ ਅਤੇ ਸਵਿਟਜ਼ਰਲੈਂਡ ਦੇ ਇਕ ਇਕ ਨੈਨੋ ਉਪ ਗ੍ਰਹਿ ਅਤੇ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਦੇ 7 ਇੰਜੀਨੀਅਰਿੰਗ ਵਿਦਿਆਰਥੀਆਂ ਵਲੋਂ ਤਿਆਰ ਕਾਫ਼ੀ ਛੋਟਾ ਉਪ ਗ੍ਰਹਿ ਸਟੁਡਸੈੱਟ ਸ਼ਾਮਲ ਹਨ। ਇਸਰੋ ਦੇ ਮੁਖੀ ਡਾ. ਕੇ. ਰਾਧਾਕ੍ਰਿਸ਼ਨਨ ਦੀ ਅਗਵਾਈ ਵਿਚ ਵਿਗਿਆਨੀਆਂ ਦੀ ਟੀਮ ਉਪ ਗ੍ਰਹਿ ਦੇ ਸਫ਼ਲਤਾਪੂਰਵਕ ਦਾਗੇ ਜਾਣ ਦੇ ਬੇਹੱਦ ਖੁਸ਼ ਨਜ਼ਰ ਆਈ। ਇਸ ਉਪਲਬਧੀ ਨੂੰ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸਤੋਂ ਪਹਿਲਾਂ 15 ਅਪ੍ਰੈਲ ਨੂੰ ਜੀ ਐਸ ਐਲ ਵੀ ਦੀ ਲਾਂਚਿੰਗ ਅਸਫ਼ਲ ਹੋ ਗਈ ਸੀ। ਇਸ ਵਿਚ
ਪਹਿਲੀ ਵਾਰ ਭਾਰਤ ਵਲੋਂ ਡਿਜ਼ਾਇਨ ਕੀਤਾ ਅਤੇ ਤਿਆਰ ਕੀਤਾ ਕਰਾਇਓਜੈਨਿਕ ਇੰਜਣ ਲੱÎਗਿਆ ਹੋਇਆ ਸੀ। ਜੀ ਐਸ ਐਲ ਵੀ ਦਾਗੇ ਜਾਣ ਤੋਂ ਬਾਅਦ ਅਸਫ਼ਲ ਹੋਣ 'ਤੇ ਬੰਗਾਲ ਦੀ ਖਾੜੀ ਵਿਚ ਜਾ ਡਿੱਗਿਆ ਸੀ। ਇਸਰੋ ਵਲੋਂ ਤਿਆਰ ਕਾਰਟੋਸੈਟ-2ਬੀ ਇਕ ਅਤਿ ਆਧੁਨਿਕ ਰਿਮੋਰਟ ਸੈਂਸਿੰਗ ਉਪ ਗ੍ਰਹਿ ਹੈ । ਇਹ ਭਾਰਤ ਦੀ ਰਿਮੋਟ ਸੈਂਸਿੰਗ ਉਪਗ੍ਰਹਿ ਲੜੀ ਦਾ 17ਵਾਂ ਉਪਗ੍ਰਹਿ ਹੈ। ਇਸ ਉਪਗ੍ਰਹਿ ਦਾ ਨਿਰਮਾਣ ਮੁੱਖ ਤੌਰ 'ਤੇ ਰਿਮੋਰਟ ਸੈਂਸਿੰਗ ਸੇਵਾਵਾਂ ਲਈ ਅੰਕੜੇ ਇਕੱਠੇ ਕਰਨ ਲਈ ਕੀਤਾ ਗਿਆ।
|